ਹੜ੍ਹ

ਇਨਸਾਨ ਕਰਦਾ ਕੁਦਰਤ ਨਾਲ ਛੇੜਛਾੜ,
ਹੜ੍ਹ ਦੇ ਰੂਪ ਵਿਚ ਦਿੱਤੀ ਛੋਟੀ ਦਸਤਕ ਇਸ ਵਾਰ,
ਕਿ ਉੱਤਰ, ਕਿ ਪੱਛਮ, ਹਰ ਪਾਸੇ ਮਚੀ ਹਾਹਾਕਾਰ,
ਸੰਭਲਣ ਦੀ ਲੋੜ, ਗੰਭੀਰ ਨਤੀਜੇ ਖੜ੍ਹੇ ਮੂਹਰੇ ਦਰਬਾਰ। ਇਨਸਾਨ ਕਰਦਾ ਕੁਦਰਤ............

ਫਟਦੇ ਬੱਦਲ, ਡਿੱਗਦੇ ਪਹਾੜ, ਇਨਸਾਨ ਹੋਇਆ ਲਾਚਾਰ,
ਸ਼ੀਸ਼ੇ ਵਾਂਗ ਤਿੜਕਦੇ ਮਕਾਨ, ਕਾਗ਼ਜ਼ ਦੀ ਕਿਸ਼ਤੀ ਵਾਂਗ ਵਹਿੰਦੇ ਮੋਟਰ-ਕਾਰ, ਸਬ ਨੂੰ ਕੀਤਾ ਇਸਨੇ ਹੈਰਾਨ,
ਦੇਖ ਕੁਦਰਤ ਦਾ ਕਹਿਰ, ਬੋਨਾ ਦਿਖਿਆ ਇਨਸਾਨ।
ਇਨਸਾਨ ਕਰਦਾ ਕੁਦਰਤ...........

ਕਹੇ ਗੁਰਬਾਣੀ, ਮਨੁੱਖ ਸਬ ਤੋਂ ਉੱਤਮ ਪ੍ਰਾਣੀ, ਭੁੱਲੀ ਬੈਠਾ ਆਪਣੀ ਔਕਾਤ,
ਲੋਭ, ਮੋਹ ਵਿੱਚ ਫਸਿਆ, ਰੱਬ ਤੋਂ ਨਾ ਡਰੇ ਇਕ ਵਾਰ,
ਕਿ ਧਾਰਮਿਕ ਸਥਾਨ, ਕਿ ਪੁੰਨ-ਦਾਨ, ਹਰ ਚੀਜ਼ ਵਿਚ ਭਾਲੇ ਕਮਾਈ ਦੀ ਦੁਕਾਨ।
ਇਨਸਾਨ ਕਰਦਾ ਕੁਦਰਤ...........

ਸਿਆਣੇ ਆਖਣ, ਕੁਦਰਤ ਅੱਗੇ ਨਾ ਕਿਸੇ ਦਾ ਜ਼ੋਰ, 
ਚੱਲੋ ਮਿਲਕੇ ਇਸ ਨਾਲ ਇਕ ਵਾਰ,
ਬਖਸ਼ੇ ਜਾਂਦੇ ਕੀਤੇ ਅਨਜਾਣੇ ਗੁਨਾਹ, ਜੇ ਦਿਲੋ ਕੀਤੀ ਜਾਵੇ ਪੁਕਾਰ,
ਅਭਿਆਸ ਵੀ ਸਬ ਲਈ ਕਰੇ ਅਰਦਾਸ, ਇਹ ਸਾਡਾ ਸਬ ਦਾ ਸਾਂਝਾ ਸੰਸਾਰ,
ਆਓ ਮਿਲਕੇ ਆਪਣਾ ਫ਼ਰਜ਼ ਨਿਵਾਈਏ, ਕੁਦਰਤ ਨਾਲ ਮਿਲਕੇ ਰਹਿਣਾ ਸ਼ੁਰੂ ਕਰੀਏ, ਹੁਣ ਤੋਂ ਹੀ ਮੇਰੇ ਯਾਰ,
ਇਨਸਾਨ ਕਰਦਾ ਕੁਦਰਤ ਨਾਲ ਛੇੜਛਾੜ,
ਹੜ੍ਹ ਦੇ ਰੂਪ ਵਿਚ ਦਿੱਤੀ ਛੋਟੀ ਦਸਤਕ ਇਸ ਵਾਰ।।




Comments

Popular posts from this blog

ਰੁੱਖ

ਆਲ੍ਹਣਾ