ਆਲ੍ਹਣਾ

 ਕੱਚੀ ਫਿਰਨੀ ਤੇ ਮੈਂ ਤੁਰਿਆ ਜਾਵਾਂ,
 ਕੁਦਰਤ ਨੂੰ ਦੇਖ ਅਨੰਦ ਮਨਾਵਾਂ।
ਲੰਘਦੇ ਦੀ ਨਜ਼ਰ ਇੱਕ ਰੁੱਖ ਤੇ ਗਈ,
ਜਿਸ ਉੱਪਰ ਬਣੇ ਆਲ੍ਹਣੇ ਨੇ ਮੇਰੀ ਰੂਹ ਖਿੱਚ ਲਈ।

ਸਿਖਰ ਦੁਪਹਿਰ ਦਾ ਵਕਤ ਸੀ ਨੇੜੇ ਆਇਆ,
ਆਲ੍ਹਣੇ ਨੂੰ ਦੇਖ, ਉਸੇ ਰੁੱਖ ਥੱਲੇ ਆਰਾਮ ਦਾ ਮਨ ਬਣਾਇਆ।
ਉਸਦੀ ਬਣਾਵਟ ਦੇਖ ਦਿਲ ਵਿੱਚ ਖੁਸ਼ੀ ਛਾਈ,
ਲਾਜਵਾਬ ਕਾਰੀਗਰੀ ਨੇ ਉਸ ਪੰਛੀ ਦੇ ਦੀਦਾਰ ਦੀ ਉਮੰਗ ਜਗਾਈ।
ਲੰਘਦੇ ਦੀ ਨਜ਼ਰ..............

ਆਰਾਮ ਕਰਦੇ ਚਿੱਤ ਨੂੰ ਨਾ ਮਿਲੇ ਟਕਾਈ,
ਉਸ ਪੰਛੀ ਨੂੰ ਦੇਖਣ ਦੀ ਅਲੱਗ ਹੀ ਬੇਸਬਰੀ ਛਾਈ।
ਇੰਤਜਾਰ ਕਰਦੇ ਨੂੰ ਸ਼ਾਮਾ ਪੈ ਗਈਆਂ,
ਇਕ ਵਾਰ ਪੰਛੀ ਦੇਖ ਲਵਾਂ, ਦਿਲ ਦੇਵੇ ਵਾਰ ਵਾਰ ਦੁਹਾਈ।
ਲੰਘਦੇ ਦੀ ਨਜ਼ਰ...............

ਥੋੜੇ ਸਮੇਂ ਬਾਅਦ ਉਹ ਪੰਛੀ ਨਜ਼ਰ ਆਇਆ,
ਜਿਸਨੂੰ ਆਲ੍ਹਣੇ ਵਾਂਗ ਰੱਬ ਨੇ ਖੂਬਸੂਰਤ ਬਣਾਇਆ।
ਆਪਣੇ ਮੁੱਖ ਵਿੱਚ ਉਹ ਦਾਣਾ ਵੀ ਨਾਲ ਲਿਆਇਆ।
ਲੰਘਦੇ ਦੀ ਨਜ਼ਰ...............


ਦੇਖਦੇ ਹੀ ਆਲ੍ਹਣੇ ਵਿੱਚੋ ਇੱਕ ਆਵਾਜ਼ ਬਾਹਰ ਆਈ,
ਆਪਣੇ ਬੱਚਿਆਂ ਪ੍ਰਤੀ ਉਸਦੀ ਮਮਤਾ ਦੇਖ ਅੱਖ ਭਰ ਆਈ।
ਇਕ ਦੂਸਰੇ ਨੂੰ ਇਨਸਾਨਾਂ ਨਾਲੋ ਵਧਕੇ ਕਰਨ ਪਿਆਰ,
ਇਹ ਦ੍ਰਿਸ਼ ਦੇਣ ਵਾਰ ਵਾਰ ਪਿਆਰ ਭਰੀ ਗਵਾਹੀ।
ਲੰਘਦੇ ਦੀ ਨਜ਼ਰ...............

ਅਭਿਆਸ ਨੇ ਉਸੇ ਵੇਲੇ ਆਪਣੀ ਕਲਮ ਉਠਾਈ,
ਆਲ੍ਹਣੇ ਬਾਰੇ ਸਬ ਨੂੰ ਕਵਿਤਾ ਰਾਹੀਂ ਝਾਂਤ ਮਰਾਈ।
ਵਸਦੇ ਰਹਿਣ ਮੇਰੇ ਪਿਆਰੇ ਪੰਛੀ,
ਜਿਨ੍ਹਾਂ ਨੇ ਆਲ੍ਹਣਿਆਂ ਨਾਲ ਚਾਰੇ ਪਾਸੇ ਖੂਬਸੂਰਤੀ ਵਧਾਈ।
ਲੰਘਦੇ ਦੀ ਨਜ਼ਰ ਇੱਕ ਰੁੱਖ ਤੇ ਗਈ,
ਜਿਸ ਉੱਪਰ ਬਣੇ ਆਲ੍ਹਣੇ ਨੇ ਮੇਰੀ ਰੂਹ ਖਿੱਚ ਲਈ।









Comments

Popular posts from this blog

ਹੜ੍ਹ

ਰੁੱਖ