ਰੁੱਖ
ਛੋਟੇ ਜਿਹੇ ਬੀਜ਼ ਤੋਂ ਹੋਈ ਇਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ,
ਰੁੱਖ ਹਨ ਕੁਦਰਤ ਦੀ ਅਨਮੋਲ ਦਾਤ,
ਮਨੁੱਖ ਜਾਤੀ ਉਪਰ ਇਨ੍ਹਾਂ ਦੇ ਕਈ ਉਪਕਾਰ,
ਕਵੀ ਕਰਦਾ ਆਪਣੀਆਂ ਧੀਆਂ ਵਾਂਗ ਪਿਆਰ।
ਛੋਟੇ ਜਿਹੇ ਬੀਜ਼ ਤੋਂ ਹੋਈ .........
ਧਰਤੀ ਤੇ ਜੰਗਲਾਂ ਦੇ ਰੂਪ ਵਿੱਚ ਇਨ੍ਹਾਂ ਦੀ ਭਰਮਾਰ,
ਇਹ ਹਨ ਕਈ ਪਸ਼ੂ-ਪੰਛੀਆਂ ਦੇ ਘਰ-ਵਾਰ,
ਵਾਤਵਰਣ ਨੂੰ ਸੰਭਾਲਣ ਵਿਚ ਬਹੁਤ ਅਸਰਦਾਰ।
ਛੋਟੇ ਜਿਹੇ ਬੀਜ਼ ਤੋਂ ਹੋਈ ..........
ਰੁੱਖ ਹੁੰਦੇ ਆਕਸੀਜ਼ਨ ਦੇ ਭੰਡਾਰ,
ਪਰ ਅੱਜ ਹੋ ਰਿਹਾ ਡਿਵੈਲਪਮੈਂਟ ਦੇ ਨਾਮ ਤੇ ਅਤਿਆਚਾਰ,
ਵੱਧਦੀ ਆਬਾਦੀ ਨੇ ਵੀ ਕੀਤਾ ਇਨ੍ਹਾਂ ਦਾ ਜੀਣਾ ਮੁਹਾਲ,
ਇਨ੍ਹਾਂ ਨੂੰ ਬਚਾਉਣ ਲਈ ਅੱਜ ਹੀ ਕਰਨਾ ਪਵੇਗਾ ਵਿਚਾਰ।
ਛੋਟੇ ਜਿਹੇ ਬੀਜ਼ ਤੋਂ ਹੋਈ ..........
ਅਭਿਆਸ ਨੂੰ ਖਾਈ ਜਾਵੇ ਇਕ ਬਾਤ,
ਕਲਾਈਮੇਟ ਚੇਂਜ ਲਈ ਅਸੀਂ ਸਾਰੇ ਜਿੰਮੇਵਾਰ,
ਮਿਲ ਕੇ ਕਰੀਏ ਇਕ ਅਜਿਹਾ ਐਕਸ਼ਨ ਪਲਾਨ ਤਿਆਰ,
ਨਹੀਂ ਤਾਂ ਆਪਣੀਆਂ ਆਉਂਦੀਆਂ ਨਸਲਾਂ ਨੂੰ ਕਿ ਦਵਾਂਗੇ ਜਵਾਬ,
ਛੋਟੇ ਜਿਹੇ ਬੀਜ਼ ਤੋਂ ਹੋਈ ਇਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ,
ਰੁੱਖ ਹਨ ਕੁਦਰਤ ਦੀ ਅਨਮੋਲ ਦਾਤ।।
Comments
Post a Comment