ਫੁੱਫਰ ਦੀ ਰਿਟਾਇਰਮੈਂਟ
ਫੁੱਫਰ ਦੀ ਰਿਟਾਇਰਮੈਂਟ ਬਾਰੇ ਸੁਣ ਕੇ ਮੇਰੀ ਭੂਆ ਨੂੰ ਚੜ੍ਹਿਆ ਬੁਖਾਰ, ਸਾਰਿਆਂ ਨਾਲ ਫਰੋਲੇ ਦਿਲ ਦੇ ਰਾਜ, ਕਿਤੇ ਵੱਧ ਜਾਣ ਫੁੱਫਰ ਦੇ ਦੋ ਸਾਲ । ਮੈਂ ਬਥੇਰਾ ਸਮਝਾਵਾਂ, ਭੂਆ ਬਹੁਤ ਕਰਲੀ ਫੁੱਫਰ ਨੇ ਨੌਕਰੀ , ਕੀ ਕਰਨੇ ਹੋਰ ਸਾਲ, ਭੂਆ ਨੂੰ ਮੰਨਣ ਵਿੱਚ ਕਿੱਥੇ ਆਵੇ, ਕਹੇ ਤੂੰ ਭਕਾਈ ਨਾ ਮਾਰ ਮੇਰੇ ਨਾਲ। ਫੁੱਫਰ ਦੀ ਰਿਟਾਇਰਮੈਂਟ ਬਾਰੇ ਸੁਣ ਕੇ……. ਭੂਆ ਨੇ ਘਟਾਣੇ ਸ਼ੁਰੂ ਕਰਤੇ ਸਬ ਦੇ ਖ਼ਰਚੇ ਨਾਲੋ ਨਾਲ, ਨਿਆਣੇ ਵੀ ਕਹਿਣ ਮੰਮਾ ਤੁਸੀਂ ਕਿਹੜਾ ਕੰਮ ਫੜਿਆ ਵਾਰ ਵਾਰ, ਫੁੱਫਰ ਅੰਦਰੋ ਅੰਦਰੋ ਧੁਖਦਾ ਜਾਵੇ ਪਰ ਡਰ ਨਾਲ ਵਿਚਾਰ ਨਾ ਆਉਣ ਬਾਹਰ, ਮਾਹੌਲ ਦੇਖਦੇ ਹੀ, ਫੁੱਫੜ ਨੇ ਰਿਟਾਇਰਮੈਂਟ ਤੋਂ ਪਹਿਲੇ ਕਰਵਾ ਲਈ ਦੁਕਾਨ ਤਿਆਰ, ਮੈਂ ਪੁੱਛਿਆ ਫੁੱਫਰ ਜੀ, ਕਾਹਨੂੰ ਏਨੀ ਹਰਬੜੀ ਵਿੱਚ ਲੱਗੇ ਦੁਕਾਨ ਕਰਨ ਤਿਆਰ, ਫੁੱਫਰ ਜੀ ਬੋਲੇ ਹੁਣ ਹੋਰ ਨਹੀਂ ਸਹੀਆ ਜਾਂਦਾ ਤੇਰੀ ਭੂਆ ਦਾ ਅਤਿਆਚਾਰ, ਅੱਗੇ 29 ਸਾਲ ਗੁਲਾਮੀ ਵਿੱਚ ਲੰਘ ਗਏ ਯਾਰ। ਫੁੱਫਰ ਦੀ ਰਿਟਾਇਰਮੈਂਟ ਬਾਰੇ ਸੁਣ ਕੇ ……… ਲਿਖਣ ਨੂੰ ਤਾਂ ਲਿਖ ਦਵਾ 2-4 ਲਾਇਨਾ ਲਗਦੇ ਸਾਰ, ਪਰ ਮੈਨੂੰ ਪਤਾ ਭੂਆ ਨੇ ਟੱਪਣ ਨਹੀਂ ਦੇਣਾ ਅੱਜ ਇਹ ਹਾਲ, ਸਾਰੇ ਦੇਖਣਗੇ ਭਤੀਜੇ ਦਾ ਤਮਾਸ਼ਾ, ਇਸ ਤੋਂ ਪਹਿਲੇ ਸਟੇਜ ਤੋਂ ਹੇਠਾਂ ਲਵਾ ਲਇਓ ਯਾਰ। ਫੁੱਫਰ ਦੀ ਰਿਟਾਇਰਮੈਂਟ ਬਾਰੇ ਸੁਣ ਕੇ…….. ਇਸ ਕਵਿਤਾ ਰਾਹੀ ਅਭਿਆਸ ਨਹੀਂ ਕਰਦਾ ਕਿਸੇ ਦੇ ਦਿਲ ਤੇ ਵਾਰ, ਉਸਦਾ ਮਕਸਦ ਸਿਰਫ ਦਰਸਾਉਂਦਾ ਭੂਆ ਦਾ ਫੁੱਫਰ ਲਈ ਪਿਆਰ। ਗਿਲੇ ਸ਼ਿਕਵ...