ਬਰਸਾਤ
ਦੇਖੋ ਦੇਖੋ ਪੌਣਾ ਆਇਆਂ,
ਰਿਮਜਿਮ - ਰਿਮਜੀਮ ਬਰਸਾਤ ਲਾਈਆਂ।
ਚਾਰੇ ਪਾਸੇ ਖੁਸ਼ੀਆਂ ਛਾਈਆਂ,
ਮੋਰਾਂ ਨੇ ਵੀ ਪੈਲਾਂ ਪਾਈਆਂ।
ਦੇਖੋ ਦੇਖੋ ਪੌਣਾ ਆਇਆਂ.............
ਫ਼ਸਲਾਂ, ਰੁੱਖਾਂ ਦੀ ਪਿਆਸ ਬੁਝਾਈ,
ਹਰ ਪਾਸੇ ਹਰਿਆਲੀ ਛਾਈ।
ਟਿਪ - ਟਿਪ ਕਰਦਾ ਮੀਂਹ ਵਰਦਾ,
ਟੋਬਿਆਂ - ਨਾਲਿਆਂ ਨੂੰ ਜਾਵੇ ਭਰਦਾ।
ਦੇਖੋ ਦੇਖੋ ਪੌਣਾ ਆਇਆਂ.............
ਮਨੁੱਖ ਪੰਜ ਤੱਤ ਦੀ ਨਿਸ਼ਾਨੀ,
ਬਿੰਨ ਪਾਣੀ ਇਸਦਾ ਜੀਵਨ ਸੰਭਵ ਹੈਨੀ।
ਇਸ ਕੁਦਰਤੀ ਤੋਹਫ਼ੇ ਨੂੰ ਕਬੂਲ ਕਰੋ,
ਇਸਦੀ ਕਦੇ ਵੀ ਬਰਬਾਦੀ ਨਾ ਕਰੋ।
ਦੇਖੋ ਦੇਖੋ ਪੌਣਾ ਆਇਆਂ.............
ਬਰਸਾਤ ਪ੍ਰਤੀ ਮਨ ਵਿੱਚ ਇਕ ਚਿੰਤਾ ਛਾਈ,
ਗਲੋਬਲ ਵਰਮਿੰਗ ਨੇ ਮੌਸਮ ਵਿੱਚ ਤਬਦੀਲੀ ਲਿਆਈ।
ਦਿਨੋਂ-ਦਿਨ ਹੋ ਰਿਹਾ ਵਾਤਾਵਰਨ ਵਿਚ ਪਰਿਵਰਤਨ,
ਸੋਕੇ ਤੇ ਸੈਲਾਬ ਬਾਰੇ ਕਰਨਾ ਪਵੇਗਾ ਚਿੰਤਨ।
ਦੇਖੋ ਦੇਖੋ ਪੌਣਾ ਆਇਆਂ.............
ਅਭਿਆਸ ਜਾਣਦਾ ਚਿੰਤਾ ਦਾ ਹੱਲ,
ਰੁੱਖ ਲਗਾ ਕੇ ਹੀ ਮਿਲੇਗਾ ਇਸਦਾ ਫ਼ਲ।
ਸਮੇਂ ਨਾਲ ਸਾਨੂੰ ਬਦਲਣਾ ਪਵੇਗਾ,
ਕੁਦਰਤ ਨਾਲ ਮਿਲਕੇ ਚਲਣਾ ਪਵੇਗਾ।
ਦੇਖੋ ਦੇਖੋ ਪੌਣਾ ਆਇਆਂ,
ਰਿਮਜਿਮ - ਰਿਮਜੀਮ ਬਰਸਾਤ ਲਾਈਆਂ।
Comments
Post a Comment