ਨੰਨ੍ਹੀ ਧੀ
ਆਈ ਉਹ ਅਨਮੋਲ ਘੜੀ, ਨੰਨ੍ਹੀ ਧੀ ਮੇਰੇ ਘਰੇ ਜਦ ਆਈ,
ਹਰ ਪਾਸੇ ਜੋ ਖੁਸ਼ੀ ਅਤੇ ਨਵੀਂ ਉਮੰਗ ਲੈਕੇ ਆਈ,
ਦੇਖਦੇ ਹੀ ਉਸਦੀ ਮੁਸਕਰਾਹਟ, ਮੇਰੀ ਅੱਖ ਭਰ ਆਈ,
ਆਈ ਉਹ ਅਨਮੋਲ ਘੜੀ............
ਪਿਤਾ ਹੋਣ ਦਾ ਸਕੂਨ ਭਰਿਆ ਅਹਿਸਾਸ ਉਸਨੇ ਦਿੱਤਾ ਦਵਾਈ,
ਕਿਉਂ ਸ਼ੁਕਰ ਨਾ ਕਰਾਂ ਉਸ ਰੱਬ ਦਾ, ਜਿਸਨੇ ਵੇਹੜੇ ਸਾਡੇ ਦੀ ਰੌਣਕ ਵਧਾਈ,
ਵਾਰ- ਵਾਰ ਕਰਦਾ ਸੀ ਦੀਦਾਰ ਉਸਦਾ, ਮਾਸੂਮੀਅਤ ਉਸਦੀ ਨੇ ਫੁੱਲ ਵਾਂਗ ਖਿੱਚ ਬਣਾਈ,
ਆਈ ਉਹ ਅਨਮੋਲ ਘੜੀ...........
ਸਮਾਂ ਗਿਆ ਬੀਤਦਾ, ਧੀ ਦੀ ਉਮਰ ਦੀ ਹੁੰਦੀ ਗਈ ਚੜਾਈ,
ਸ਼ਰਾਰਤਾਂ ਦੇਖਦੇ ਉਸਦੀਆਂ, ਮੈਨੂੰ ਵੀ ਉਸਨੇ ਬਚਪਨ ਦਿੱਤਾ ਯਾਦ ਕਰਾਈ,
ਕਿੰਨਾਂ ਖੂਬਸੂਰਤ ਸੀ ਉਹ ਸਮਾਂ, ਜਿਸਦੀ ਸਾਨੂੰ ਵੀ ਉਸ ਵੇਲੇ ਕਦਰ ਨਹੀਂ ਆਈ,
ਆਈ ਉਹ ਅਨਮੋਲ ਘੜੀ............
ਲਿੱਖਦੇ-ਲਿੱਖਦੇ ਇੱਕ ਗੰਭੀਰ ਗੱਲ ਯਾਦ ਆਈ, ਜਿਸ ਵਿਚ ਕਵੀ ਕਰਦਾ ਸਮਾਜ਼ ਦੀ ਰੱਜ ਕੇ ਬੁਰਾਈ,
ਧੀ ਪ੍ਰਤੀ ਸਮਾਜ਼ ਦੇ ਰੁਖ਼ ਦੇਖਦੇ ਹੀ, ਉਸਦੀ ਹਮੇਸ਼ਾਂ ਦੀ ਤਰ੍ਹਾਂ ਛੋਟੀ ਸੋਚ ਨਜ਼ਰ ਆਈ,
ਪੁੱਤਰ ਲੱਗਦੇ ਮਿੱਠੜੇ ਮੇਵੇ, ਸਮਾਂ ਹੈਗਾ ਗਵਾਹ, ਮਿਸ਼ਰੀ ਦੀ ਡਲੀ (ਧੀ) ਹਮੇਸ਼ਾਂ ਕੰਮ ਬੁਢਾਪੇ ਵਿੱਚ ਆਈ,
ਆਈ ਉਹ ਅਨਮੋਲ ਘੜੀ...........
ਚਾਰ-ਚੁਫ਼ੇਰੇ ਮਾਰੋ ਝਾਂਤ, ਧੀਆਂ ਆਪਣੀ ਵੱਖਰੀ ਪਹਿਚਾਣ ਦਿੱਤੀ ਬਣਾਈ,
ਅਭਿਆਸ ਨੂੰ ਤਾਂ ਮਾਣ ਆਪਣੀ ਧੀ ਤੇ, ਜਿਸਦੇ ਪਿਆਰ ਸਦਕਾ ਹੋ ਰਹੀ ਉਸਦੀ ਰਾਤ-ਦਿਨ ਚੜਾਈ,
ਆਈ ਉਹ ਅਨਮੋਲ ਘੜੀ, ਨੰਨ੍ਹੀ ਧੀ ਮੇਰੇ ਘਰੇ ਜਦ ਆਈ।।
Comments
Post a Comment