ਸੰਗਮ

ਆਓ ਚਲੀਏ ਸੈਰ ਨੂੰ ਓਏ,
ਜਿਲ੍ਹੇ ਗੁਰਦਾਸਪੁਰ ਦੇ ਦੋ ਦਰਿਆ ਦੇਖਣ ਓਏ,
ਇਕ ਦਾ ਨਾਮ ਉਜ ਤੇ ਦੂਸਰਾ ਰਾਵੀ ਓਏ।

ਪਿੰਡ ਮਰਾੜਾ ਤੇ ਮਕੌੜਾ ਵਿਚ ਪੈਂਦੇ ਓਏ,
ਮਕੌੜਾ ਪੱਤਣ ਦੇ ਨਾਮ ਨਾਲ ਜਾਣਿਆ ਜਾਂਦਾ ਓਏ,
ਹੈ ਜੋ ਇਸ ਜ਼ਿਲ੍ਹੇ ਦੀ ਸ਼ਾਨ ਓਏ।

ਇੱਥੇ ਮਿਲਦੇ ਇਹ ਦਰਿਆ ਓਏ,
ਇੱਕ ਦਾ ਪਾਣੀ ਲਾਲ ਤੇ ਦੂਸਰਾ ਨੀਲਾ ਓਏ,
ਇਹ ਹਨ ਇਸ ਇਲਾਕੇ ਦਾ ਮਾਣ ਓਏ।

ਜਦ ਚੜ੍ਹਦਾ ਸਵੇਰੇ ਸੂਰਜ ਓਏ,
ਇਹਨਾਂ ਦਰਿਆ ਦਾ ਮੇਲ (ਸੰਗਮ) ਦੇਖਣ ਵਾਲਾ ਓਏ,
ਪ੍ਰਵਾਸੀ ਪੰਛੀ ਲਗਾਉਣ ਚਾਰ ਚੰਨ ਓਏ।

ਇਸ ਸੰਗਮ ਦੇ ਲੋਕ ਦੀਵਾਨੇ ਓਏ,
ਦੇਖਣ ਆਉਣ ਇਸਨੂੰ ਦੂਰੋਂ-ਦੂਰੋਂ ਓਏ,
ਇਸ ਸੰਗਮ ਵਰਗਾ ਨਾ ਕੋਈ ਹੋਰ ਓਏ।

ਇਸ ਸੰਗਮ ਤੋਂ ਥੋੜ੍ਹੀ ਦੂਰ ਮੇਰਾ ਲਹਿੰਦਾ ਪੰਜਾਬ ਓਏ,
ਚੇਤੇ ਕਰ ਉਸਨੂੰ ਦਿਲ ਦੇਖਣ ਨੂੰ ਕਰਦਾ ਓਏ,
ਇਹਨਾਂ ਦੇਸ਼ਾਂ ਦੀਆਂ ਤਾਰਾਂ ਨੇ ਰੋਕਿਆ ਓਏ,
ਨਹੀਂ ਤਾਂ ਜਰੂਰ ਦੇਖਾਂ ਆਪਣੇ ਪੂਰਵਜਾਂ ਦੇ ਘਰ ਪਿੰਡ  ਚਣੀਆਲ ਬੋਤਲੇ ਵਿਚ ਓਏ।

ਇਸ ਸੰਗਮ ਨਾਲ ਅਭਿਆਸ ਦਾ ਬਹੁਤ ਪਿਆਰ ਓਏ,
ਇਹ ਮੇਰੇ ਹਰੇ-ਭਰੇ ਪੰਜਾਬ ਦੀ ਪਹਿਚਾਣ ਓਏ।।


Comments

Popular posts from this blog

ਹੜ੍ਹ

ਰੁੱਖ

ਆਲ੍ਹਣਾ