ਪਰਵਾਸ ਦੀ ਬਹਾਰ
ਰੁੱਤ ਸਰਦ ਦੀ ਆਈ, ਪਰਵਾਸ ਦੀ ਬਹਾਰ ਲਿਆਈ,
ਹਰ ਪਾਸਿਓ ਸੀਤ ਲਹਿਰ ਆਈ, ਅਸਮਾਨ ਵਿੱਚ ਪੰਛੀਆਂ ਦੀ ਕਤਾਰਾਂ ਦਿੱਤੀਆਂ ਦਿਖਾਈ,
ਰੁੱਤ ਸਰਦ ਦੀ ਆਈ, ਪਰਵਾਸ ਦੀ ਬਹਾਰ ਲਿਆਈ।।
ਵਿਦੇਸ਼ਾਂ ਵਿੱਚ ਠੰਡ ਨੇ ਬਰਫ਼ ਜਮਾਈ, ਪੰਛੀਆਂ ਨੂੰ ਰਹਿਣ ਲਈ ਜਗ੍ਹਾ ਨਜ਼ਰ ਨਾ ਆਈ,
ਫ਼ਿਰ ਭਾਰਤ ਦੇਸ਼ ਦੀ ਯਾਦ ਆਈ, ਜਿਸਦੇ ਉੱਤਰੀ ਹਿੱਸੇ ਦੀ ਸਰਦੀ ਬਹੁਤ ਰਾਸ ਆਈ,
ਰੁੱਤ ਸਰਦ ਦੀ ਆਈ.............
ਪੰਛੀਆਂ ਨੇ ਚਾਰ- ਚੁਫੇਰੇ ਰੌਣਕਾਂ ਲਗਾਈ, ਟੋਬਿਆਂ ਤੇ ਜਲਗਾਹਾਂ ਦੀ ਖੂਬਸੂਰਤੀ ਵਧਾਈ,
ਅਨੇਕ ਰੰਗਾਂ ਨਾਲ ਆਪਣੀ ਪਹਿਚਾਣ ਦਰਸਾਈ, ਕਿਹੜਾ ਪਰਵਾਸੀ ਤੇ ਕਿਹੜਾ ਨਿਵਾਸੀ, ਦੂਰੋਂ ਨਜ਼ਰ ਆਈ,
ਰੁੱਤ ਸਰਦ ਦੀ ਆਈ..............
ਪਰਵਾਸ ਦੌਰਾਨ ਦੁਨੀਆਂ ਇਹਨਾਂ ਨੂੰ ਦੇਖਣ ਦੂਰੋਂ-ਦੁਰੋ ਹੈ ਆਈ, ਸਬ ਤੋਂ ਸੋਹਣੇ ਨੇ ਆਪਣੀ ਫੋਟੋ ਵੀ ਕੈਮਰੇ ਵਿੱਚ ਕੈਦ ਕਰਾਈ
ਰੁੱਤ ਸਰਦ ਦੀ ਆਈ..............
ਪਰਵਾਸ ਦੀ ਬਹਾਰ ਤਾਂ ਹਰ ਸਾਲ ਆਈ, ਇਸ ਦੌਰਾਨ ਕਈਆਂ ਨੇ ਆਉਂਦੇ - ਜਾਉਂਦੇ ਆਪਣਿਆਂ ਦੀ ਜਾਨ ਗਵਾਈ,
ਪਰਵਾਸ ਕਟਣੇ ਸੌਖੇ ਨਹੀਂ ਭਾਈ, ਤਾਂ ਹੀ ਤਾਂ ਅਭਿਆਸ ਨੇ ਕਲਮ ਚਲਾਈ,
ਓਹ ਰੱਬਾ! ਇਹ ਬੇਜੁਬਾਨ ਕਿਸੇ ਨੂੰ ਕਿ ਦਸਣ, ਇਹਨਾਂ ਦੀ ਸਮਝ ਕਿਸੇ ਨੂੰ ਨਾ ਆਈ,
ਰੁੱਤ ਸਰਦ ਦੀ ਆਈ, ਪਰਵਾਸ ਦੀ ਬਹਾਰ ਲਿਆਈ।।
Comments
Post a Comment