ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ

ਪੰਛੀਆਂ ਨੇ ਜਿੱਥੇ ਲਾਇਆ ਡੇਰਾ,
ਜੰਗਲੀ ਜੀਵਾਂ ਦਾ ਇਹ ਰਹਿਣ- ਬਸੇਰਾ,
ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ ਨਾਮ ਹੈ ਮੇਰਾ।  

ਮੋਰ ਜਿਸਦੇ ਕੋਣੇ-ਕੋਣੇ ਤੇ ਪੈਲਾਂ ਪਾਉਣ,
ਜੰਗਲੀ ਹਿਰਨ ਇਸਦੀ ਸ਼ਾਨ ਵਧਾਉਣ,
ਦੂਰ-ਦੂਰ ਤੱਕ ਹਰੇ ਭਰੇ ਦਰੱਖਤ ਨਜ਼ਰ ਆਉਣ,
ਜੰਗਲੀ ਜੀਵਾਂ ਦਾ ਇਹ ਰਹਿਣ- ਬਸੇਰਾ,
ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ ਨਾਮ ਹੈ ਮੇਰਾ।

ਚੜ੍ਹਦੇ ਸੂਰਜ ਨੇ ਆਕਰਸ਼ਕ ਝੱਲਕ ਦਿਖਾਈ,
ਨਾਲ ਵੱਗਦੀ ਰਾਵੀ ਨੇ ਹੋਰ ਖੂਬਸੂਰਤੀ ਵਧਾਈ,
ਜੰਗਲੀ ਪਾੜਾ (Hogdeer) ਨੂੰ ਮਸਕਟ ਸਪੀਸੀਜ਼(mascot species) ਦੀ ਉਪਾਧੀ ਦਵਾਈ,
ਜੰਗਲੀ ਜੀਵਾਂ ਦਾ ਇਹ ਰਹਿਣ- ਬਸੇਰਾ,
ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ ਨਾਮ ਹੈ ਮੇਰਾ।

ਸੈਲਾਨੀਆਂ ਲਈ ਖੁੱਲ੍ਹਾ ਪੰਜਾਬ ਦਾ ਇਕੋ-ਇੱਕ ਜੰਗਲ,
ਥੋੜ੍ਹੇ ਹੀ ਸਮੇਂ ਵਿੱਚ ਬਣ ਗਿਆ ਖਿੱਚ ਦਾ ਕੇਂਦਰ,
ਜਗ੍ਹਾ- ਜਗ੍ਹਾ ਤੋਂ ਲੋਕ ਇੱਥੇ ਘੁੰਮਣ ਆਉਣ,
ਜੰਗਲ ਦੀਆਂ ਕਈ ਗਤਿਵਿਧੀਆਂ ਦਾ ਅਨੰਦ ਮਨਾਉਣ,
ਜੰਗਲੀ ਜੀਵਾਂ ਦਾ ਇਹ ਰਹਿਣ- ਬਸੇਰਾ,
ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ ਨਾਮ ਹੈ ਮੇਰਾ।

ਇਸ ਜੰਗਲ ਦੀ ਹਵਾਵਾਂ ਵਿੱਚ ਕਸ਼ਮੀਰ ਦੇ ਪਹਾੜਾਂ ਦੀ ਮਹਿਕ ਆਈ,
ਇਸਦੀ ਸ਼ਾਂਤੀ ਅਤੇ ਦਿੱਖ ਸਭ ਨੂੰ ਕੁਦਰਤ ਦੇ ਨੇੜੇ ਲਿਆਈ,
ਅਭਿਆਸ ਨੇ ਇੱਕ ਵਾਰ ਫ਼ਿਰ ਰੱਬ ਅੱਗੇ ਅਰਦਾਸ ਦੁਹਰਾਈ,
ਵੱਸਦਾ ਰਹੇ ਸਦਾ ਇਹ ਹਰਾ-ਭਰਾ ਜੰਗਲ,
ਜਿਸਨੇ ਸੂਬੇ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ,
ਜੰਗਲੀ ਜੀਵਾਂ ਦਾ ਇਹ ਰਹਿਣ- ਬਸੇਰਾ,
ਜੰਗਲੀ ਜੀਵ ਸੈਂਚੁਰੀ ਕਥਲੋਰ-ਕੁਸ਼ੱਲਿਆਂ ਨਾਮ ਹੈ ਮੇਰਾ।

Comments

Popular posts from this blog

ਹੜ੍ਹ

ਰੁੱਖ

ਆਲ੍ਹਣਾ