ਵਾਤਾਵਰਣ ਨੂੰ ਬਚਾਉਣ ਦੀ ਗੱਲ
ਅੱਤ ਦੀ ਗਰਮੀ ਦੇਖ ਘਬਰਾਏ ਲੋਕ ਸਾਰੇ,
ਰੁੱਖ ਲਗਾਉਣ ਦਾ ਵਿਚਾਰ ਕਿਸੇ ਦੇ ਮਨ ਨੂੰ ਨਾ ਭਾਵੇ,
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਨ ਸਾਰੇ,
ਪਰ ਸਮਝੇ ਨਾ ਕੋਈ ਆਪਣੀ ਜ਼ਿੰਮੇਵਾਰੀ ਇਸ ਬਾਰੇ।
ਤਾਪਮਾਨ ਦਿਨੋਂ ਦਿਨ ਚੜ੍ਹਦਾ ਜਾਵੇ, ਕਿਸੇ ਨੂੰ ਵਾਤਾਵਰਣ ਸੰਭਾਲਣਾ ਨਾ ਆਵੇਂ,
ਭੋਲੇ ਪੰਛੀ, ਬੇਜੁਬਾਨ ਜਾਨਵਰ ਕਿੱਥੇ ਜਾਣ ਵਿਚਾਰੇ,
ਸੁੱਕਦੇ ਜਾਂਦੇ ਟੋਬੇ, ਨਦੀਆਂ ਤੇ ਨਾਲੇ,
ਕੁਦਰਤ ਨਾਲ ਛੇੜ ਛਾੜ ਦਾ ਨਤੀਜ਼ਾ ਮਹਿੰਗਾ ਪਵੇਗਾ ਪਿਆਰੇ,
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਨ ਸਾਰੇ,
ਪਰ ਸਮਝੇ ਨਾ ਕੋਈ ਆਪਣੀ ਜ਼ਿੰਮੇਵਾਰੀ ਇਸ ਬਾਰੇ।
ਧਰਤੀ ਹੇਠਲੇ ਪਾਣੀ ਦੀ ਦੁਰਵਰਤੋ ਰੋਕੋ ਸਾਰੇ,
ਅਗਲੀ ਪੀੜ੍ਹੀ ਦਾ ਖਿਆਲ ਵੀ ਇਕ ਵਾਰ ਕਰੋ ਪਿਆਰੇ,
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਨ ਸਾਰੇ,
ਪਰ ਸਮਝੇ ਨਾ ਕੋਈ ਆਪਣੀ ਜ਼ਿੰਮੇਵਾਰੀ ਇਸ ਬਾਰੇ।
ਬੱਚੇ ਰੱਬ ਦਾ ਰੂਪ, ਇਹ ਤਾਂ ਜਾਣਦੇ ਸਾਰੇ,
ਇਹਨਾਂ ਤੋਂ ਕਰੋ ਸ਼ੁਰੂਆਤ, ਇਹ ਮਿਲਾਉਣਗੇ ਹੱਥ ਸਾਰੇ,
ਸਮਾਂ ਜਾਂਦਾ ਬੀਤਦਾ , ਉੱਠੋ, ਕਰਨੀ ਕਰਕੇ ਦਿਖਾਓ ਪਿਆਰੇ,
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਨ ਸਾਰੇ,
ਪਰ ਸਮਝੇ ਨਾ ਕੋਈ ਆਪਣੀ ਜ਼ਿੰਮੇਵਾਰੀ ਇਸ ਬਾਰੇ।
ਉਹ ਦਿਨ ਨਹੀਂ ਦੂਰ, ਭਿਆਨਕ ਨਤੀਜੇ ਪੈਣੇ ਭੁਗਤਣੇ ਪਿਆਰੇ,
ਆਓ ਲਗਾਈਏ ਰੁੱਖ, ਦੇਣਗੇ ਕਈ ਸੁੱਖ, ਯਾਦ ਰੱਖੋ ਸਾਰੇ,
ਅਭਿਆਸ ਵੀ ਹੈ ਤਿਆਰ, ਕੋਸ਼ਿਸ਼ ਕਰਾਂਗੇ ਮਿਲਕੇ , ਮਿਸਾਲ ਦੇਣਗੇ ਸਾਰੇ,
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਨ ਸਾਰੇ,
ਪਰ ਸਮਝੇ ਨਾ ਕੋਈ ਆਪਣੀ ਜ਼ਿੰਮੇਵਾਰੀ ਇਸ ਬਾਰੇ।
Very well written
ReplyDelete